back to top
4.4 C
Edmonton

Panchayat Election: ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਨੇ ‘ਧਮਕੀ’ ਨਾਲ ਐਲਾਨ

0
(0)

Punjab Information: ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ, ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੋਵੇਗਾ ਪਰ ਇਸ ਮੌਕੇ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਧਮਕੀ ਦਿੰਦੇ ਹੋਏ ਇੱਕ ਪਿੰਡ ਦੇ ਸਰਪੰਚ ਨੂੰ ਸਿੱਧੇ ਤੌਰ ‘ਤੇ ਚੁਣਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।

ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ, ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਦੀ ਵੀਡੀਓ ਤੋਂ ਬਾਅਦ, ਕਿ ਭਗਵੰਤ ਮਾਨ ਸਰਕਾਰ ਤੇ  ਪੰਜਾਬ ਚੋਣ ਕਮਿਸ਼ਨ ਪੰਜਾਬ ਵਿੱਚ ਆਜ਼ਾਦ ਤੇ ਨਿਰਪੱਖ ਪੰਚਾਇਤੀ ਚੋਣਾਂ ਕਰਵਾ ਸਕੇਗਾ ?

ਖਹਿਰਾ ਨੇ ਕਿਹਾ ਕਿ , ਵਿਧਾਇਕ ਸਰਪੰਚੀ ਲਈ ਆਪਣਾ ਉਮੀਦਵਾਰ ਘੋਸ਼ਿਤ ਕਰ ਰਿਹਾ ਹੈ ਤੇ ਫਿਰ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇ ਤੁਸੀਂ ਨਾ ਚੁਣਿਆ ਤਾਂ ਅਸੀਂ ਬੰਦੇ ਬਣਾ ਦਿਆਂਗੇ,

ਜ਼ਿਕਰ ਕਰ ਦਈਏ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਵਿਧਾਇਕ ਅਮੋਲਕ ਕਹਿ ਰਹੇ ਹਨ ਕਿ, ਪਿਛਲੀ ਵਾਰ ਇੱਥੇ ਬਹੁਤ ਕੁਝ ਹੋਇਆ, ਮੈਂ ਹੁਣ ਕਹਿੰਦਾਂ ਹਾਂ ਕਿ ਜੇ ਇਸ ਵਾਰ ਹਿੰਮਤ ਹੈ ਤਾਂ ਹੱਥ ਵੀ ਲਾ ਕੇ ਦੇਖਿਓ, ਅਸੀਂ ਉਮੀਦਵਾਰ ਦਾ ਨਹੀਂ, ਸਰਪੰਚ ਦਾ ਐਲਾਨ ਕਰਨ ਆਏ ਹਾਂ, ਇਹ ਸਾਡਾ ਸਰਪੰਚ ਹੈ, 

ਇਸ ਦੇ ਨਾਲ ਹੀ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇ ਪਰ ਫਿਰ ਵੀ ਜੇ ਕੋਈ ਬੰਦਾ ਨਹੀਂ ਬਣਦਾ ਤਾਂ ਇਸ ਵਾਰ ਬੰਦਾ ਬਣਾਵਾਂਗੇ, ਜੇ ਹਿੰਮਤ ਹੈ ਤਾਂ ਇਸ ਵਾਰ ਕੁਝ ਕਰ ਦੇ ਦਿਖਾਇਓ, ਬੰਦੇ ਬਣਾਵਾਂਗੇ।

ਨੋਟ  : –  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।

 




Read the Orignal Article here.

How useful was this post?

Click on a star to rate it!

Average rating 0 / 5. Vote count: 0

No votes so far! Be the first to rate this post.

We are sorry that this post was not useful for you!

Let us improve this post!

Tell us how we can improve this post?