back to top
16.7 C
Edmonton

ਵਨ ਨੇਸ਼ਨ ਵਨ ਇਲੈਕਸ਼ਨ ‘ਤੇ ਦੇਸ਼ ‘ਚ ਤਣਾਅ ਕਿਉਂ? ਜਾਣੋ ਕਿੰਨੀਆਂ ਪਾਰਟੀਆਂ ਨਾਲ ਤੇ ਕਿੰਨੀਆਂ ਖਿਲਾਫ

0
(0)

One Nation One Election: ਵਨ ਨੇਸ਼ਨ-ਵਨ ਇਲੈਕਸ਼ਨ ਨੂੰ ਮੋਦੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਵਨ ਨੇਸ਼ਨ, ਵਨ ਇਲੈਕਸ਼ਨ ‘ਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਪੇਸ਼ ਕੀਤੀ ਗਈ, ਜਿੱਥੇ ਐਨਡੀਏ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਕਮੇਟੀ ਨੇ ਸਾਰੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 2029 ਤੱਕ ਵਧਾਉਣ ਦਾ ਸੁਝਾਅ ਦਿੱਤਾ ਹੈ। ਕੈਬਨਿਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਸਰਦ ਰੁੱਤ ਸੈਸ਼ਨ ‘ਚ ਸੰਸਦ ‘ਚ ਇਸ ਸੰਬੰਧੀ ਬਿੱਲ ਨੂੰ ਮਨਜ਼ੂਰੀ ਲਈ ਪੇਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਇਕ ਰਾਸ਼ਟਰ-ਇਕ ਚੋਣ ਪ੍ਰਣਾਲੀ ਨੂੰ ਲਾਗੂ ਕਰਨ ਵਿਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਸੰਵਿਧਾਨ ਅਤੇ ਕਾਨੂੰਨਾਂ ਨੂੰ ਬਦਲਣਾ ਹੋਵੇਗਾ। ਇੱਕ ਦੇਸ਼, ਇੱਕ ਚੋਣ ਲਈ ਸੰਵਿਧਾਨ ਵਿੱਚ ਸੋਧ ਕਰਨੀ ਪਵੇਗੀ।

ਇਸ ਦੇ ਲਈ ਰਾਜਾਂ ਦੀ ਸਹਿਮਤੀ ਵੀ ਜ਼ਰੂਰੀ ਹੋਵੇਗੀ। ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਹੜੀਆਂ ਪਾਰਟੀਆਂ ‘ਵਨ ਨੇਸ਼ਨ, ਵਨ ਇਲੈਕਸ਼ਨ’ ਦੇ ਹੱਕ ਵਿੱਚ ਹਨ ਅਤੇ ਕਿਹੜੀਆਂ ਪਾਰਟੀਆਂ ਇਸ ਦੇ ਖ਼ਿਲਾਫ਼ ਹਨ?

ਜਾਣੋ ਕਿਹੜੀਆਂ 32 ਪਾਰਟੀਆਂ ਨੇ ‘ਵਨ ਨੇਸ਼ਨ-ਵਨ ਇਲੈਕਸ਼ਨ’ ਦਾ ਸਮਰਥਨ ਕੀਤਾ?

ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ‘ਚ ਬਣੇ ਪੈਨਲ ਨੇ ‘ਵਨ ਨੇਸ਼ਨ, ਵਨ ਇਲੈਕਸ਼ਨ’ ਪ੍ਰਸਤਾਵ ‘ਤੇ ਦੇਸ਼ ਦੀਆਂ 62 ਸਿਆਸੀ ਪਾਰਟੀਆਂ ਦੀ ਰਾਏ ਲਈ ਸੀ, ਜਿਸ ‘ਚੋਂ 18 ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਪੈਨਲ ਨੇ ਉਸਨੇ ਆਪਣਾ ਫੈਸਲਾ ਅਤੇ ਆਪਣੇ ਨਤੀਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪ ਦਿੱਤੇ। ਰਿਪੋਰਟ ਮੁਤਾਬਕ 47 ਸਿਆਸੀ ਪਾਰਟੀਆਂ ‘ਚੋਂ 32 ਨੇ ਇਸ ਦਾ ਸਮਰਥਨ ਕੀਤਾ, ਜਦਕਿ 15 ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ।

ਕਿਹੜੀਆਂ ਪਾਰਟੀਆਂ ਦਾ ਸਮਰਥਨ ਕਰਦੇ ਹਨ

ਇਸ ਦਾ ਸਮਰਥਨ ਕਰਨ ਵਾਲਿਆਂ ‘ਚ ਭਾਜਪਾ ਸਭ ਤੋਂ ਉੱਪਰ ਹੈ। ਜਿਸ ਤੋਂ ਬਾਅਦ ਨੈਸ਼ਨਲ ਪੀਪਲ ਪਾਰਟੀ, ਅਪਨਾ ਦਲ (ਐਸ), ਆਲ ਝਾਰਖੰਡ ਸਟੂਡੈਂਟ ਯੂਨੀਅਨ, ਅਸਾਮ ਗਣ ਪ੍ਰੀਸ਼ਦ, ਬੀਜੂ ਜਨਤਾ ਦਲ, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ ਪਾਸਵਾਨ), ਮਿਜ਼ੋ ਨੈਸ਼ਨਲ ਫਰੰਟ, ਜੇ.ਡੀ.ਯੂ., ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ, ਯੁਵਜਨਾ ਸ੍ਰਮਿਕਾ ਰਾਇਥੂ ਕਾਂਗਰਸ ਪਾਰਟੀ , ਸਿੱਕਮ ਕ੍ਰਾਂਤੀਕਾਰੀ ਮੋਰਚਾ, ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਆਫ ਅਸਾਮ, ਸ਼ਿਵ ਸੈਨਾ, ਤੇਲਗੂ ਦੇਸ਼ਮ ਪਾਰਟੀ, ਏਆਈਏਡੀਐਮਕੇ ਅਤੇ ਅਕਾਲੀ ਦਲ ਵਰਗੀਆਂ ਹੋਰ ਪਾਰਟੀਆਂ ਸ਼ਾਮਲ ਹਨ।

ਕਿੰਨੀਆਂ ਪਾਰਟੀਆਂ ਨੇ ‘ਵਨ ਨੇਸ਼ਨ-ਵਨ ਇਲੈਕਸ਼ਨ’ ਦਾ ਵਿਰੋਧ ਕੀਤਾ?

ਦੇਸ਼ ਦੀਆਂ 4 ਰਾਸ਼ਟਰੀ ਪਾਰਟੀਆਂ ਨੇ ‘ਵਨ ਨੇਸ਼ਨ-ਵਨ ਇਲੈਕਸ਼ਨ’ ਦਾ ਵਿਰੋਧ ਕੀਤਾ। ਜਿਸ ਵਿੱਚ ਕਾਂਗਰਸ, ਆਮ ਆਦਮੀ ਪਾਰਟੀ (ਆਪ), ਬਹੁਜਨ ਸਮਾਜ ਪਾਰਟੀ (ਬੀਐਸਪੀ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜਾਂ ਸੀਪੀਆਈ (ਐਮ) ਸ਼ਾਮਲ ਹਨ। ਇਸ ਤੋਂ ਇਲਾਵਾ ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ, ਤ੍ਰਿਣਮੂਲ ਕਾਂਗਰਸ, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ, ਨਾਗਾ ਪੀਪਲਜ਼ ਫਰੰਟ, ਦ੍ਰਵਿੜ ਮੁਨੇਤਰ ਕੜਗਮ, ਰਾਸ਼ਟਰੀ ਜਨਤਾ ਦਲ, ਮਾਰੂਮਾਲਾਰਚੀ ਦ੍ਰਵਿੜ ਮੁਨੇਤਰ ਕੜਗਮ, ਸ਼ਿਵ ਸੈਨਾ ਯੂਬੀਟੀ, ਐਨਸੀਪੀ (ਸ਼ਰਦ ਪਵਾਰ) ਵਰਗੀਆਂ ਪਾਰਟੀਆਂ ਸ਼ਾਮਲ ਹਨ।

 


Read the Orignal Article here.

ABP Sanjha

How useful was this post?

Click on a star to rate it!

Average rating 0 / 5. Vote count: 0

No votes so far! Be the first to rate this post.

We are sorry that this post was not useful for you!

Let us improve this post!

Tell us how we can improve this post?